ਪ੍ਰੀਆ ਕਲੋਨੀ ਦੇ ਸਰਪੰਚ ਮਨਮੋਹਣ ਸਿੰਘ ਅਤੇ ਹਰਕ੍ਰਿਸ਼ਨ ਵਿਹਾਰ ਦੀ ਸਰਪੰਚ ਅਲਕਾ ਮੇਹਰਬਾਨ ਵੱਲੋਂ ਵੱਡੀ ਗਿਣਤੀ ਲੀਡ ਨਾਲ ਜਿਤਾਉਣ ਦਾ ਭਰੋਸਾ
ਲੁਧਿਆਣਾ 12 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਿਲ੍ਹਾ ਪ੍ਰੀਸ਼ਦ ਜੋਨ ਮਾਂਗਟ ਤੋਂ ਉਮੀਦਵਾਰ ਬੀਬੀ ਅੰਮ੍ਰਿਤਪਾਲ ਕੌਰ ਪੰਧੇਰ ਅਤੇ ਬਲਾਕ ਸੰਮਤੀ ਉਮੀਦਵਾਰ ਸੁਰਜੀਤ ਸਿੰਘ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਂਦਿਆਂ ਪ੍ਰੀਆ ਕਲੋਨੀ ਸਮੇਤ ਵੱਖ ਵੱਖ ਕਲੋਨੀਆਂ ਵਿੱਚ ਭਰਵੀਂਆਂ ਮੀਟਿੰਗਾਂ ਕੀਤੀਆਂ। ਪ੍ਰੀਆ ਕਲੋਨੀ ਵਿੱਚ ਸਰਪੰਚ ਮਨਮੋਹਣ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਮੁੰਡੀਆਂ ਨੇ ਕਿਹਾ ਦੋਵੇਂ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੀ ਗਵਾਹੀ ਪਿੰਡਾਂ ਮੁਹੱਲਿਆਂ ਵਿੱਚ ਆਪ ਮੁਹਾਰੇ ਹੋ ਰਹੇ ਵੱਡੇ ਇੱਕਠ ਹਨ। ਉਨ੍ਹਾਂ ਕਿਹਾ ਕਿ ਆਪ ਵੱਲੋਂ ਲੋਕਾਂ ਦੀ ਪਸੰਦ ਦੇ ਲੋਕ ਸੇਵਾ ਦੀ ਭਾਵਨਾ ਰੱਖਣ ਵਾਲੇ ਸਾਫ ਸੁਥਰੀ ਸ਼ਵੀ ਦੇ ਉਮੀਦਵਾਰ ਉਤਾਰੇ ਗਏ ਹਨ ਜਿਸ ਕਾਰਨ ਲੋਕਾਂ ਦਾ ਉਨ੍ਹਾਂ ਉੱਤੇ ਵਿਸ਼ਵਾਸ਼ ਹੈ। ਸੋਨੇ ਤੇ ਸੁਹਾਗੇ ਵਾਲਾ ਕੰਮ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਲੋਕ ਪੱਖੀ ਨੀਤੀਆਂ ਨਾਲ ਕਰ ਰਹੀ ਹੈ ਕਿਉਂਕਿ ਸ੍ਰ ਮਾਨ ਨੇ ਹਰ ਵਰਗ ਦੀ ਰਮਜ਼ ਨੂੰ ਸਮਝਦਿਆਂ ਜਿੱਥੇ ਜੰਗੀ ਪੱਧਰ ਉੱਤੇ ਵਿਕਾਸ ਕਾਰਜ ਕਰਵਾਏ ਹਨ ਉਥੇ ਹੀ ਲੋਕ ਭਲਾਈ ਦੀਆਂ ਚੰਗੀਆਂ ਲਾਭਕਾਰੀ ਯੋਜਨਾਵਾਂ ਵੀ ਲਿਆਂਦੀਆਂ ਹਨ। ਸ੍ਰ ਮੁੰਡੀਆਂ ਨੇ ਕਿਹਾ ਕਿ ਮਾਂਗਟ ਜੋਨ ਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਸਾਰੀਆਂ ਸੀਟਾਂ ਜਿਤਾਓ ਵਿਕਾਸ ਕਾਰਜਾਂ ਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਏਨ੍ਹਾ ਇਲਾਕਿਆਂ ਵਿੱਚ ਕਿਸੇ ਵੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਜਦਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਓਦੋਂ ਤੋਂ ਹੋ ਏਥੇ ਵੱਡੇ ਪੱਧਰ ਤੇ ਵਿਕਾਸ ਕਾਰਜ ਹੋ ਰਹੇ ਹਨ। ਸਰਪੰਚ ਅਲਕਾ ਮੇਹਰਬਾਨ ਅਤੇ ਸਰਪੰਚ ਮਨਮੋਹਣ ਸਿੰਘ ਨੇ ਉਨ੍ਹਾਂ ਦੀ ਭਰੋਸਾ ਦਿੱਤਾ ਕਿ ਏਨ੍ਹਾ ਇਲਾਕਿਆਂ ਚੋਂ ਝਾੜੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



No comments
Post a Comment